ਗਿਆਰਾਂ ਸੋ ਗ੍ਰਾਮ ਗਾਂਜੇ ਸਮੇਤ ਦੋ ਤਸਕਰ ਕਾਬੂ : ਇੰਸਪੈਕਟਰ ਨਵਦੀਪ ਸਿੰਘ

ਲੁਧਿਆਣਾ, ਸੰਜੀਵ ਕੁਮਾਰ ਸ਼ਰਮਾ (ਦਿ ਪੰਜਾਬ ਲਾਇਵ): ਮਾਨਯੋਗ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਆਈਪੀਐਸ, ਡੀਸੀਪੀ ਅਸਵਨੀ ਕੁਮਾਰ ਪੀਪੀਐਸ , ਏਡੀਸੀਪੀ ਜੋਨ-3 ਗੁਰਪ੍ਰੀਤ ਕੋਰ ਪੂਰੇਵਾਲ ਪੀਪੀਐਸ , ਏਸੀਪੀ ਪੱਛਮੀ ਸਮੀਰ ਵਰਮਾ ਪੀਪੀਐਸ ਦੇ ਦਿਸ਼ਾ ਨਿਰਦੇਸ਼ਾ ਦੇ ਅਧਾਰ ਤੇ ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿਮ ਹੇਠ ਹੈਬੋਵਾਲ ਥਾਣੇ ਨੇ 2 ਤਸਕਰਾਂ ਨੂੰ ਗ੍ਰਿਫਤਾਰ ਕਰਕੇ ਗਿਆਰਾਂ ਸੋ ਗ੍ਰਾਮ ਗਾਂਜਾ ਬਰਾਮਦ ਕੀਤਾ । ਇੰਸਪੈਕਟਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਏਐਸਆਈ ਮਨਜੀਤ ਸਿੰਘ , ਏਐਸਆਈ ਸੁਰੇਸ਼ ਕੁਮਾਰ ਨੇ ਪਿੰਡ ਬੱਲੋਕੇ ਲਿੰਕ ਰੋਡ ਵਿਖੇ ਪੁਲਿਸ ਪਾਰਟੀ ਨਾਲ ਨਾਕਾਬੰਦੀ ਦੌਰਾਨ ਸ਼ੱਕ ਦੇ ਅਧਾਰ ਤੇ ਦੁਏਟ ਸਕੂਟਰ ਸਵਾਰ 2 ਵਿਅਕਤੀਆਂ ਨੂੰ ਰੋਕਿਆ ਗਿਆ, ਪੁੱਛ-ਪੜਤਾਲ ਤੇ ਪਤਾ ਲੱਗਾ ਕਿ ਇਹ ਵਿਅਕਤੀ ਨਸ਼ੇ ਦੇ ਸੌਦਾਗਰ ਹਨ ਅਤੇ ਇਨ੍ਹਾਂ ਕੋਲੋਂ ਇਕ ਕਿਲੋ ਤੋਂ ਜ਼ਿਆਦਾ ਗਾਂਜਾ ਬਰਾਮਦ ਹੋਇਆ। ਆਰੋਪੀਆਂ ਦੀ ਪਹਿਚਾਣ ਮਨਿੰਦਰ ਉਰਫ ਮਿੰਟੂ ਅਤੇ ਸਾਜਨ ਦੇ ਤੋਰ ਤੇ ਹੋਈ ਹੈ। ਇਹ ਦੋਨੋ ਦੋਸ਼ੀ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ । ਪੁਲਿਸ ਵੱਲੋਂ ਆਰੋਪੀਆਂ ਖਿਲਾਫ ਮੁਕਦਮਾ ਦਰਜ ਕਰ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *