ਮੈਕ ਆਟੋ ਐਕਸਪੋ-2019 ਸਫ਼ਲਤਾ ਪੂਰਵਕ ਸਮਾਪਤ

ਡੀਸੀ ਪ੍ਰਦੀਪ ਅੱਗਰਵਾਲ ਵੱਲੋਂ ਪ੍ਰਬੰਧਕਾਂ ਦੇ ਉੱਦਮ ਦੀ ਭਰਭੂਰ ਸ਼ਲਾਘਾ

ਲੁਧਿਆਣਾ,(ਸੰਜੀਵ ਸ਼ਰਮਾ)-ਸਥਾਨਕ ਗਲਾਡਾ ਮੈਦਾਨ ਵਿਖੇ ਪਿਛਲੇ ਚਾਰ ਦਿਨ ਤੋਂ ਚੱਲ ਰਹੀ ਮੈਕ ਆਟੋ ਐਕਸਪੋ-2019 ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਈ। ਇਸ ਸਫ਼ਲਤਾ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਇਸ ਉੱਦਮ ਦੀ ਸ਼ਲਾਘਾ ਕੀਤੀ।
ਸਮਾਪਤੀ ਸਮਾਰੋਹ ’ਤੇ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਅਗਰਵਾਲ ਨੇ ਕਿਹਾ ਕਿ ਲੁਧਿਆਣਾ ਦੀਆਂ ਸਨਅਤਾਂ ਦੇਸ਼ ਅਤੇ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਅਜਿਹੀਆਂ ਪ੍ਰਦਰਸ਼ਨੀਆਂ ਨਾਲ ਸਨਅਤਕਾਰਾਂ ਨੂੰ ਉੱਚ ਤਕਨੀਕਾਂ ਅਤੇ ਹੋਰ ਉਤਪਾਦਾਂ ਦਾ ਗਿਆਨ ਹਾਸਿਲ ਹੁੰਦਾ ਹੈ। ਜੋ ਕਿ ਵਪਾਰ ਅਤੇ ਸਨਅਤਾਂ ਦੇ ਵਿਕਾਸ ਵਿੱਚ ਬਹੁਤ ਹੀ ਸਹਾਈ ਸਿੱਧ ਹੁੰਦਾ ਹੈ।
ਕਿਰਤ ਸੇਵਾ ਫਾਊਡੇਸ਼ਨ ਦੇ ਪ੍ਰਧਾਨ ਅਤੇ ਪ੍ਰਸਿੱਧ ਸਨਅਤਕਾਰ ਸ੍ਰ. ਮਨਜੀਤ ਸਿੰਘ ਖਾਲਸਾ  ਗੁਰਮੀਤ ਕੁਲਾਰ ਅਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ 470 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਨੇ ਭਾਗ ਲਿਆ ਅਤੇ ਆਪਣੇ ਨਵੇਂ ਉਤਪਾਦਾਂ ਬਾਰੇ ਗ੍ਰਾਹਕਾਂ ਨੂੰ ਜਾਣਕਾਰੀ ਦਿੱਤੀ। ਪ੍ਰਦਰਸ਼ਨੀ ਦੌਰਾਨ ਵੱਡੀ ਗਿਣਤੀ ਵਿੱਚ ਆਮ ਲੋਕਾਂ ਅਤੇ ਗ੍ਰਾਹਕਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਸ੍ਰੀ ਅਗਰਵਾਲ ਨੇ ਪ੍ਰਬੰਧਕਾਂ ਦੀ ਤਰਫ਼ੋਂ ਕਈ ਪ੍ਰਮੁੱਖ ਸਨਅਤਕਾਰਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਨਅਤਕਾਰ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *