ਲੁੱਟਾ ਖੋਹਾਂ ਦੀਆ ਵਾਰਦਾਤਾਂ ਕਰਨ ਵਾਲੇ 3 ਕਾਬੂ

ਡੀਜੇ ਅਤੇ ਫਲਾਵਰ ਡੈਕੋਰੇਸ਼ਨ ਦਾ ਕੰਮ ਕਰਦੇ ਨਸ਼ੇ ਕਰਨ ਲਈ ਕਰਨ ਲਗੇ ਲੁੱਟ ਖੋਹ

ਲੁਧਿਆਣਾ, ਸੰਜੀਵ ਕੁਮਾਰ ਸ਼ਰਮਾ (ਦਿ ਪੰਜਾਬ ਲਾਇਵ): ਮਾਨਯੋਗ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਆਈਪੀਐਸ, ਡੀਸੀਪੀ ਅਸਵਨੀ ਕੁਮਾਰ ਪੀਪੀਐਸ , ਏਡੀਸੀਪੀ ਜੋਨ-3 ਗੁਰਪ੍ਰੀਤ ਕੋਰ ਪੂਰੇਵਾਲ ਪੀਪੀਐਸ , ਏਸੀਪੀ ਪੱਛਮੀ ਸਮੀਰ ਵਰਮਾ ਪੀਪੀਐਸ ਦੇ ਦਿਸ਼ਾ ਨਿਰਦੇਸ਼ਾ ਦੇ ਅਧਾਰ ਤੇ ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿਮ ਹੇਠ ਹੈਬੋਵਾਲ ਥਾਣੇ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 2 ਚੋਰੀ ਸ਼ੁਦਾ ਐਕਟਿਵਾ ਅਤੇ 4 ਮੋਬਾਇਲ ਫੋਨ ਬਰਾਮਦ ਕੀਤੇ ਹਨ। ਇੰਸਪੈਕਟਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਏਐਸਆਈ ਕਪਿਲ ਸ਼ਰਮਾਂ, ਹਵਲਦਾਰ ਪ੍ਰੇਮ ਸਿੰਘ ਨੇ ਜਵਾਲਾ ਸਿੰਘ ਚੋਂਕ ਵਿਖੇ ਪੁਲਿਸ ਪਾਰਟੀ ਨਾਲ ਨਾਕਾਬੰਦੀ ਦੌਰਾਨ ਸ਼ੱਕ ਦੇ ਅਧਾਰ ਤੇ ਅਕਟਿਵਾ ਸਵਾਰ 2 ਵਿਅਕਤੀਆਂ ਨੂੰ ਰੋਕਿਆ ਗਿਆ, ਪੁੱਛ-ਪੜਤਾਲ ਤੇ ਪਤਾ ਲੱਗਾ ਕਿ ਇਹ ਵਿਅਕਤੀ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਇਨ੍ਹਾਂ ਕੋਲੋਂ ਚੋਰੀ ਦੀ ਅਕਟਿਵਾ ਤੇ ਮੋਬਾਈਲ ਬਰਾਮਦ ਹੋਇਆ। ਇਹਨਾਂ ਦੋਨਾਂ ਤੋਂ ਪੁਛਗਿਛ ਕੀਤੀ ਗਈ ਤਾਂ ਇਹਨਾ ਨੇ ਆਪਣੇ ਇੱਕ ਹੋਰ ਸਾਥੀ ਗੌਰਵ ਉਰਫ ਮੋਟੂ ਬਾਰੇ ਦੱਸਿਆ, ਜਿਸ ਪਾਸੋ ਇਕ ਐਕਟਿਵਾ ਅਤੇ 3 ਮੋਬਾਇਲ ਬਰਾਮਦ ਕੀਤੇ। ਆਰੋਪੀਆਂ ਦੀ ਪਹਿਚਾਣ ਜੈ ਖ਼ੁਸ਼ ਉਰਫ਼ ਸਨੀ ਅਤੇ ਸੌਰਵ ਦੇ ਤੋਰ ਤੇ ਹੋਈ ਹੈ। ਇਹ ਤਿੰਨੇ ਦੋਸ਼ੀ ਨਸ਼ਾ ਕਰਨ ਦੇ ਆਦਿ ਹਨ ਅਤੇ ਇਹਨਾਂ ਨੇ ਪਹਿਲਾਂ ਕਰੀਬ 10 ਤੋਂ 12 ਵਾਰਦਾਤਾ ਰਲ ਮਿਲ ਕੀਤੀਆਂ ਹਨ, ਜਿਸ ਬਾਰੇ ਇਹਨਾਂ ਪਾਸੋ ਪੁਛਗਿਛ ਕੀਤੀ ਜਾ ਰਹੀ ਹੈ । ਪੁਲਿਸ ਵੱਲੋਂ ਆਰੋਪੀਆਂ ਖਿਲਾਫ ਮੁਕਦਮਾ ਦਰਜ ਕਰ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *