ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 8 ਮਾਸਟਰ ਮਹਿਲਾ ਐਥਲੀਟਾਂ ਦਾ ਕੀਤਾ ਸਨਮਾਨ

ਖੇਡਾਂ ਪ੍ਰਤੀ ਰੂਚੀ ਦੇਖਦੇ ਹੋਏ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ – ਏ.ਡੀ.ਸੀ.(ਜਨਰਲ)

ਲੁਧਿਆਣਾ, 08 ਮਾਰਚ (ਸੇਵਕ ਸਿੰਗਲਾ) – ਅੰਤਰਰਾ਼ਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ 8 ਮਾਸਟਰ ਮਹਿਲਾ ਐਥਲੀਟਾਂ  ਚਰਨਜੀਤ ਕੌਰ, ਰਾਜਵਿੰਦਰ ਕੌਰ, ਬਲਜੀਤ ਕੌਰ, ਸਮਿਤਾ ਅਹੂਜਾ, ਸੁਨੀਤਾ, ਸ਼ਰਨਜੀਤ ਕੌਰ, ਰਜਿੰਦਰ ਕੌਰ ਅਤੇ ਅਮਨਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਮਹਿਲਾਵਾਂ ਨੇ ਵੱਖ-ਵੱਖ ਐਥਲੈਟਿਕਸ ਈਵੈਂਟਾਂ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਜ਼ਿਲ੍ਹਾ, ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਹ ਸਨਮਾਨ ਏ.ਡੀ.ਸੀ.(ਜਨਰਲ)  ਇਕਬਾਲ ਸਿੰਘ ਸੰਧੂ ਦੁਆਰਾ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ ਅਤੇ ਉਨ੍ਹਾਂ ਦੁਆਰਾ ਇਨ੍ਹਾਂ ਮਹਿਲਾ ਐਥਲੀਟਾਂ ਦੀ ਹੌਸਲਾ ਅਫ਼ਜਾਈ ਕੀਤੀ।  ਇਨ੍ਹਾਂ ਐਥਲੀਟਾਂ ਦੀ ਖੇਡ ਪ੍ਰਤੀ ਰੂਚੀ ਦੇਖਦੇ ਹੋਏ ਏ.ਡੀ.ਸੀ.(ਜਨਰਲ) ਨੇ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ।  ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ, ਲੁਧਿਆਣਾ ਰਵਿੰਦਰ ਸਿੰਘ, ਡੀ.ਪੀ.ਆਰ.ਓ. ਪ੍ਰਭਦੀਪ ਸਿੰਘ ਅਤੇ ਐਥਲੈਟਿਕਸ ਕੋਚ  ਸੰਜੀਵ ਸ਼ਰਮਾ ਸ਼ਾਮਿਲ ਸਨ।

Leave a Reply

Your email address will not be published. Required fields are marked *