ਪ੍ਰਧਾਨ ਮੰਤਰੀ ਥੇਰੇਸਾ ਦਾ ਬਰਤਾਨਵੀ ਸੰਸਦ ਵਿਚ ਮੰਨਿਆ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਸਭ ਤੋਂ ਜ਼ਿਆਦਾ ਸ਼ਰਮ ਵਾਲਾ ਦਾਗ਼, ਪਰ ਨਹੀਂ ਮੰਗੀ ਮਾਫ਼ੀ …..

ਲੰਡਨ, ਇੰਟਰਨੈਸ਼ਨਲ ਨਿਊਜ਼ ਡੈਸਕ (ਦਿ ਪੰਜਾਬ ਲਾਇਵ) : ਬਰਤਾਨਵੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਜਲਿਆਂਵਾਲਾ ਬਾਗ ਵਿੱਚ ਇਕ ਸਦੀ ਪਹਿਲਾਂ ਜਰਨਲ ਡਾਇਰ ਵਲੋਂ ਹਜਾਰਾਂ ਬੇਕਸੂਰਾਂ ਤੇ ਕੀਤੀ ਫਾਇਰਿੰਗ ਨੂੰ “ਬ੍ਰਿਟੇਨ ਦੇ ਇਤਿਹਾਸ ਨੂੰ ਸ਼ਰਮਸਾਰ ਕਰਨ ਵਾਲਾ ਕਾਲਾ ਧੱਬਾ ਮੰਨਿਆ । ਹਾਲਾਂਕਿ, ਉਹਨਾਂ ਨੇ ਇਸ ਕੇਸ ਵਿਚ ਰਸਮੀ ਮੁਆਫ਼ੀ ਨਹੀਂ ਮੰਗੀ। ਬ੍ਰਿਟਿਸ਼ ਸੰਸਦ ਮੈਂਬਰਾਂ ਦਾ ਇੱਕ ਵੱਡਾ ਹਿੱਸਾ ਇਸ ਕੇਸ ਵਿੱਚ ਬਰਤਾਨਵੀ ਸਰਕਾਰ ਤੋਂ ਮਾਫੀ ਦੀ ਮੰਗ ਕਰ ਰਿਹਾ ਹੈ। ਜਲ੍ਹਿਆਂਵਾਲਾ ਗੋਲੀਕਾਂਡ ਦੀ 13 ਅਪ੍ਰੈਲ ਨੂੰ 100ਵੀ ਬਰਸੀ ਆ ਰਹੀ ਹੈ।100 ਵੀਂ ਵਰ੍ਹੇਗੰਢ ਬਾਰੇ, ਹਾਊਸ ਆਫ ਕਾਮਨਜ਼ ਵਿੱਚ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਘਟਨਾ ਤੇ ਅਫਸੋਸ ਪ੍ਰਗਟ ਕੀਤਾ।

ਬ੍ਰਿਟਿਸ਼ ਸਰਕਾਰ ਪਹਿਲਾਂ ਹੀ ਇਸ ਘਟਨਾ ਤੇ ਅਫਸੋਸ ਪ੍ਰਗਟ ਕਰ ਚੁੱਕੀ ਹੈ। ਕੁਈਨ ਐਲਿਜ਼ਾਬੈਥ II ਨੇ 1997 ਵਿੱਚ ਜਲਿਆਂਵਾਲਾ ਬਾਗ਼ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਇਹ ਭਾਰਤ ਤੋਂ ਸਾਡੇ ਪਿਛਲੇ ਇਤਿਹਾਸ ਦਾ ਇੱਕ ਉਦਾਸੀ ਪੂਰਨ ਉਦਾਹਰਨ ਹੈ। ਉਧਰ ” ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬੀਨ ਨੇ ਕਿਹਾ ਕਿ ਇਹ ਕਤਲੇਆਮ ਵਿਚ ਜਿਨ੍ਹਾਂ ਲੋਕਾ ਦੀ ਜਾਨ ਗਈ, ਉਹ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਤੋਂ ਮਾਫ਼ੀ ਮੰਗਵਾਉਣ ਦੇ ਹੱਕਦਾਰ ਹਨ।

Leave a Reply

Your email address will not be published. Required fields are marked *