ਬੀ. ਐੱਸ. ਐੱਫ਼. ਵੱਲੋਂ 1763 ਅਸਾਮੀਆਂ ਲਈ ਅਰਜੀਆਂ ਦੀ ਮੰਗ

ਵੈੱਬਸਾਈਟ www.bsf.nic.in ‘ਤੇ ਕੀਤਾ ਜਾ ਸਕਦਾ ਲਾਗਇੰਨ 
ਲੁਧਿਆਣਾ, (ਸੰਜੀਵ ਕੁਮਾਰ ਸ਼ਰਮਾ )-ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ਼.) ਵੱਲੋਂ ਖਾਲੀ ਪਈਆਂ 1763 ਸਿਪਾਹੀ (ਟਰੇਡਸਮੈੱਨ ਮਰਦ ਅਤੇ ਔਰਤਾਂ) ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ, ਜਿਸ ਲਈ ਯੋਗ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਕਮਾਂਡੈਂਟ ਰਿਕਰੂਟਿੰਗ ਭਾਨੂੰ ਪ੍ਰਤਾਪ ਸਿੰਘ ਵੱਲੋਂ ਪ੍ਰਾਪਤ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇਨਾਂ ਅਸਾਮੀਆਂ ਵਿੱਚ ਵੱਖ-ਵੱਖ ਟਰੇਡਾਂ (ਮੋਚੀ, ਦਰਜੀ, ਕਾਰਪੇਂਟਰ, ਕੁੱਕ, ਡਬਲਿਊ/ਸੀ, ਡਬਲਿਊ/ਐੱਮ, ਨਾਈ, ਸਫਾਈ ਕਰਮੀ, ਵੇਟਰ, ਪੇਂਟਰ, ਡਰਾਟਸਮੈਨ) ਦੇ ਸਿਪਾਹੀਆਂ ਲਈ ਭਰਤੀ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਯੋਗ ਉਮੀਦਵਾਰਾਂ ਦੀ ਉਮਰ ਅਗਸਤ 1, 2019 ਨੂੰ 18-23 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਰਾਖਵਾਂਕਰਨ ਅਤੇ ਯੋਗਤਾ ਵਿੱਚ ਛੋਟ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਲਾਗੂ ਹੋਵੇਗੀ। ਵਿਦਿਅਕ ਯੋਗਤਾ, ਸਰੀਰਕ ਮਾਪਦੰਡ ਅਤੇ ਅਪਲਾਈ ਕਰਨ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ ਬੀ. ਐੱਸ. ਐੱਫ਼ ਦੀ ਵੈੱਬਸਾਈਟ www.bsf.nic.in ‘ਤੇ ਲਾਗਇੰਨ ਕੀਤਾ ਜਾ ਸਕਦਾ ਹੈ। ਉਮੀਦਵਾਰ ਇਸ ਵੈੱਬਸਾਈਟ ਤੋਂ ਅਰਜ਼ੀ ਫਾਰਮ ਡਾਊਨਲੋਡ ਕਰਕੇ ਇਸ ਨੂੰ ਭਰਕੇ ਆਪਣੇ ਖੇਤਰ ਦੇ ਬੀ. ਐੱਸ. ਐੱਫ਼. ਹੈੱਡਕੁਆਰਟਰ ‘ਤੇ ਭੇਜਣਗੇ।

Leave a Reply

Your email address will not be published. Required fields are marked *