ਚਰਨਜੀਤ ਸਿੰਘ ਅਟਵਾਲ ਹੋਣਗੇ ਜਲੰਧਰ ਸੀਟ ਤੋ ਅਕਾਲੀ ਦਲ ਦੇ ਉਮੀਦਵਾਰ

ਸਾਬਕਾ ਸਪੀਕਰ ਅਤੇ ਬਹੁਤ ਹੀ ਸੀਨੀਅਰ ਨੇਤਾ  ਚਰਨਜੀਤ ਸਿੰਘ ਅਟਵਾਲ ਜਲੰਧਰ ਸੀਟ ਤੋ ਅਕਾਲੀ ਦਲ ਦੇ ਉਮੀਦਵਾਰ 
ਜਲੰਧਰ, ਸਰਵਣ ਰਾਜਾ (ਦਿ ਪੰਜਾਬ ਲਾਇਵ) :ਸ਼੍ਰੋਮਣੀ ਅਕਾਲੀ ਦਲ ਨੇ ਅਗਾਮੀ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਵਿਗਲ ਵਜਾਉਂਦੇ ਹੋਏ ਜਲੰਧਰ ਲੋਕ ਸਭਾ ਸੀਟ ਤੋਂ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਉਮੀਦਵਾਰ ਐਲਾਨਿਆ ਹੈ। ਦਸਣਯੋਗ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਪਾਰਟੀ ਨੇ ਹਲਕਾ ਖੰਡੂਰ ਸਾਹਿਬ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੂੰ ਉਮੀਦਵਾਰ ਐਲਾਨਿਆ ਸੀ । ਪਾਰਟੀ ਦੇ ਇਕ ਜਰਨਲ ਪ੍ਰੋਗਰਾਮ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਲੋਕ ਸਭਾ ਸੀਟ ਲਈ ਉਮੀਦਵਾਰ ਦਾ ਐਲਾਨ ਕੀਤਾ। ਇਥੇ ਇਹ ਦੱਸਣ ਯੋਗ ਹੈ ਕਿ ਚਰਨਜੀਤ ਅਟਵਾਲ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਤੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜਦੀਕੀ ਰਹੇ ਹਨ । ਕੇਂਦਰ ਵਿਚ 2004 ਤੋਂ 2009 ਤਕ ਅਟਵਾਲ ਲੋਕ ਸਭਾ ਦੇ ਡਿਪਟੀ ਸਪੀਕਰ ਵੀ ਰਹੇ ਹਨ । ਉਹ ਪੰਜਾਬ ਦੀ ਰਾਜਨੀਤੀ ਵਿਚ ਉਘੇ ਸਿਆਸਤਦਾਨ ਹਨ ਅਤੇ ਇਕ ਬੇਦਾਗ ਸਖਸ਼ੀਅਤ ਦੇ ਮਾਲਕ ਹਨ ।

Leave a Reply

Your email address will not be published. Required fields are marked *