R-SETI ਦਫ਼ਤਰ ਵਿਖੇ ਹੁਨਰ ਵਿਕਾਸ ਕੇਂਦਰ ਦੀ ਸ਼ੁਰੂਆਤ

-ਸਿਖਿਆਰਥੀਆਂ ਨੂੰ ਸਨਅਤਾਂ ਦੀ ਲੋੜ ਮੁਤਾਬਿਕ ਦਿੱਤੀ ਜਾਵੇਗੀ ਸਿਖ਼ਲਾਈ-ਵਧੀਕ ਡਿਪਟੀ ਕਮਿਸ਼ਨਰ (ਵ)
ਲੁਧਿਆਣਾ, 9 ਮਾਰਚ (ਸੰਜੀਵ ਕੁਮਾਰ ਸ਼ਰਮਾ )-ਜ਼ਿਲ੍ਹਾ ਲੁਧਿਆਣਾ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਆਰਸੇਤੀ (R-SETI ) ਦਫ਼ਤਰ, ਹੰਬੜਾਂ ਸੜਕ ਵਿਖੇ ‘ਹੁਨਰ ਵਿਕਾਸ ਕੇਂਦਰ’ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਉਨ੍ਹਾਂ ਦੇ ਪੈਰ੍ਹਾਂ ’ਤੇ ਖੜ੍ਹਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮਕਸਦ ਲਈ ਇਹ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਸਿਖਿਆਰਥੀਆਂ ਨੂੰ ਸਨਅਤਾਂ ਦੀ ਲੋੜ ਮੁਤਾਬਿਕ ਸਿਖ਼ਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਟੇ੍ਰਨਿੰਗ ਕੋਰਸ ਵਿੱਚ ਅਨੁਸੂਚਿਤ ਜਾਤੀ ਦੇ ਸਿਖਿਆਰਥੀਆਂ ਨੂੰ ਇੰਡਸਟਰੀ ਵਿੱਚ ਵਰਤੋਂ ਲਿਆਂਦੀਆਂ ਜਾਂਦੀਆਂ ਆਧੁਨਿਕ ਸਿਲਾਈ ਮਸ਼ੀਨਾਂ ਤੇ ਮੁਫ਼ਤ ਸਿਲਾਈ ਮਸ਼ੀਨ ਆਪਰੇਟਰ ਦੀ ਤਿੰਨ ਮਹੀਨੇ ਦੀ ਟ੍ਰੇਨਿੰਗ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਦਿੱਤੀ ਜਾਵੇਗੀ। ਬੈਚਾਂ ਦਾ ਟਾਈਮ ਸਵੇਰੇ 10 ਵਜੇ ਤੋਂ 1 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਹੋਇਆ ਕਰੇਗਾ। ਸਿਖ਼ਲਾਈ ਉਪਰੰਤ ਸਿਖਿਆਰਥੀ/ਸਿਖਿਆਰਥਣਾਂ ਨੂੰ ਲੋਕਲ ਇੰਡਸਟਰੀ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਦੇ ੳ੍ਵਪਰਾਲੇ ਵੀ ਕੀਤੇ ਜਾਣਗੇ। ਇਸ ਸਮਾਗਮ ਸਮੇਂ ਸ੍ਰੀ ਐਸ.ਕੇ. ਗੁਪਤਾ ਡਾਇਰੈਕਟਰ ਆਰਸੈਟੀ, ਸ੍ਰੀ ਅਵਤਾਰ ਸਿੰਘ ਸਹਾਇਕ ਪ੍ਰੋਜੈਕਟ ਅਫਸਰ (ਐਮ) ਡੀ.ਆਰ.ਡੀ.ਏ, ਸ੍ਰੀਮਤੀ ਹਰਪ੍ਰੀਤ ਕੋਰ ਕੋਆਰਡੀਨੇਟਰ ਹੁਨਰ ਵਿਕਾਸ ਕੇਂਦਰ ਅਤੇ ਸ੍ਰੀ ਦਲਜੀਤ ਸਿੰਘ ਟ੍ਰੇਨਰ ਅਤੇ ਸ੍ਰੀ ਸੰਨਦੀਪ ਸਿੰਘ ਦਫਤਰ ਸਹਾਇਕ ਆਰ.ਸੈਟੀ ਅਤੇ ਮੋਕੇ ਪਹਿਲੇ ਬੈਚ ਦੀਆ ਟ੍ਰੇਨਿੰਗ ਲੈਣ ਆਈਆਂ ਸਿਖਿਆਰਥਣਾਂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *