ਲੁਧਿਆਣਾ ਵਿਖੇ ਪੇਂਡੂ ਸਵੈ-ਸਹਾਇਤਾ ਸਮੂਹਾਂ ਲਈ ‘ਨਿਵੇਕਲਾ ਬਾਜ਼ਾਰ’ ਸ਼ੁਰੂ

-ਹੱਥੀਂ ਤਿਆਰ ਸਮਾਨ ਦੀ ਹੋਇਆ ਕਰੇਗੀ ਖਰੀਦ-ਵੇਚ
-ਹੱਥ ਕਿਰਤੀਆਂ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ-ਏਡੀਸੀ (ਵ)

ਲੁਧਿਆਣਾ, 9 ਮਾਰਚ (ਸੇਵਕ ਸਿੰਗਲਾ)-ਜ਼ਿਲ੍ਹਾ ਪ੍ਰਸਾਸ਼ਨ ਅਤੇ  ਏਡੀਸੀ ਡਾ. ਸ਼ੇਨਾ ਅਗਰਵਾਲ ਵੱਲੋਂ ਹੱਥ ਕਿਰਤੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਪੇਂਡੂ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਵਿਕਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਰੇਕ ਸ਼ਨਿਚਰਵਾਰ ‘ਨਿਵੇਕਲਾ ਬਾਜ਼ਾਰ’ ਲਗਾਇਆ ਜਾਇਆ ਕਰੇਗਾ। 
ਅੱਜ  ਪਹਿਲੇ ਬਾਜ਼ਾਰ ਇਸ ਮੌਕੇ ਗੱਲਬਾਤ ਕਰਦਿਆਂ ਡਾ. ਅਗਰਵਾਲ ਨੇ ਇਹ ਹੱਥ ਕਿਰਤੀ ਆਪਣੇ ਹੱਥਾਂ ਨਾਲ ਸਮਾਨ ਤਾਂ ਤਿਆਰ ਕਰ ਲੈਂਦੇ ਹਨ ਪਰ ਮਾਰਕੀਟਿੰਗ ਅਤੇ ਬਾਜ਼ਾਰੀਕਰਨ ਦੇ ਸੀਮਤ ਸਾਧਨ ਹੋਣ ਕਾਰਨ ਇਨ੍ਹਾਂ ਨੂੰ ਵੇਚਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ। ਪ੍ਰਸ਼ਾਸਨ ਵੱਲੋਂ ਹਰੇਕ ਸਨਿਚਰਵਾਰ ਨੂੰ ਮਾਰਕੀਟਿੰਗ ਦਾ ਸਾਧਨ ਮੁਹੱਈਆ ਕਰਵਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ, ਇਸ ਨਾਲ ਇਨ੍ਹਾਂ ਹੱਥ ਕਿਰਤੀਆਂ ਨੂੰ ਬਹੁਤ ਲਾਭ ਹੋਵੇਗਾ। ਇਹ ਬਾਜ਼ਾਰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਗਾਇਆ ਜਾਇਆ ਕਰੇਗਾ।
ਅਵਤਾਰ ਸਿੰਘ ਸਹਾਇਕ ਪ੍ਰੋਜੈਕਟ ਅਫਸਰ (ਐਮ) ਡੀ.ਆਰ.ਡੀ.ਏ, ਨੇ ਦੱਸਿਆ ਗਿਆ ਕਿ ਇਹਨਾ ਗਰੁੱਪਾਂ ਲਈ ਉਚੇਚੇ ਤੌਰ ’ਤੇ ਡੀ.ਆਰ.ਡੀ.ਏ ਅਧੀਨ ਫਿਲਹਾਲ 9 ਕਨੌਪੀਆਂ ਤਿੰਨ ਰੰਗਾਂ ਦੀਆਂ ਉਹਨਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਨੂੰ ਦਿਖਾਉਂਦੀਆਂ ਫਲੈਕਸਾਂ ਰਾਹੀਂ ਬਣਵਾਈਆਂ ਗਈਆਂ ਹਨ। ਇਸ ਮੌਕੇ ਡੀ.ਆਰ.ਡੀ.ਏ, ਐਨ.ਆਰ.ਐਲ.ਐਮ, ਆਤਮਾ ਅਤੇ ਨਬਾਰਡ ਅਧੀਨ ਰਜਿਸਟਰਡ ਸੈੱਲਪ ਹੈੱਲਪ ਗਰੁੱਪਾਂ ਜਿਸ ਵਿੱਚ ਆਤਮਾ ਕਿਸਾਨ ਬਾਜ਼ਾਰ, ਆਈਲੈਕਸ ਸੈੱਲਪ ਹੈੱਲਪ ਗਰੁੱਪ, ਗੁਰੂ ਅਰਜਨ ਦੇਵ ਸੈੱਲਫ ਹੈੱਲਪ ਗਰੁੱਪ, ਸ਼ਾਂਤੀ ਸੈੱਲਫ ਹੈੱਲਪ ਗਰੁੱਪ, ਭੂਮੀ ਸੈੱਲਫ ਹੈੱਲਪ ਗਰੁੱਪ, ਪੰਜਾਬ ਨੇਟਿਵ ਸੀਡ ਗਰੋਵਰ ਸੈੱਲਫ ਹੈੱਲਪ ਗਰੁੱਪ, ਪ੍ਰੋਗਰੈਸਿਵ ਫਾਰਮਰਜ਼ ਸਿੰਗਿਗ ਇੰਨ ਕਿਚਨ, ਪ੍ਰੋਗਰੈਸਿਵ ਫਾਰਮਰ ਚਰਨਜੀਤ ਕੌਰ, ਪੰਜਾਬ ਸੈੱਲਫ ਹੈੱਲਪ ਗਰੁੱਪ ਨੇ ਭਾਗ ਲਿਆ। 

ਇਸ ਮੌਕੇ ਜਸਪ੍ਰੀਤ ਸਿੰਘ ਖੇੜਾ, ਪ੍ਰੋਜੈਕਟ ਡਾਇਰੈਕਟਰ (ਆਤਮਾ), ਪਰਮਜੀਤ ਕੌਰ ਵਿਕਾਸ ਅਫਸਰ ਇਸਤਰੀ ਪ੍ਰੋਗਰਾਮ, ਪ੍ਰਵੀਨ ਭਾਟੀਆ, ਡੀ.ਡੀ.ਐੱਮ, ਨਬਾਰਡ, ਹਰਮੇਲ ਸਿੰਘ ਬਾਗਬਾਨੀ ਵਿਕਾਸ ਅਫਸਰ, ਮਿਸ ਪਰਮਪ੍ਰੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ (ਆਤਮਾ), ਰਜਿੰਦਰ ਸਿੰਘ ਲੇਖਾਕਾਰ (ਆਤਮਾ) ਅਤੇ ਏ.ਡੀ.ਸੀ (ਡੀ) ਦਾ ਦਫਤਰੀ ਸਟਾਫ ਹਾਜ਼ਰ ਸਨ।

Leave a Reply

Your email address will not be published. Required fields are marked *